ਜਦੋਂ ਖ਼ਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਸਿਆਟਲ ਵਾਸ਼ਿੰਗਟਨ ਵਲੋਂ ਵੀ ਲੋਕਾਂ ਨੂੰ ਦਸਤਾਰ ਸਜਾ ਕੇ ਦਸਤਾਰ ਦੀ ਮਹੱਤਤਾ ਸਮਝਾਈ
Submitted by Administrator
Monday, 12 August, 2019- 04:36 am
ਜਦੋਂ ਖ਼ਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਸਿਆਟਲ ਵਾਸ਼ਿੰਗਟਨ ਵਲੋਂ ਵੀ ਲੋਕਾਂ ਨੂੰ ਦਸਤਾਰ ਸਜਾ ਕੇ ਦਸਤਾਰ ਦੀ ਮਹੱਤਤਾ ਸਮਝਾਈ

ਅਮਰੀਕਾ ਇੱਕ ਬਹੁ-ਸਭਿਆਚਾਰਕ, ਇੱਕਮੁੱਠ, ਮਜ਼ਬੂਤ ਅਤੇ ਕਾਮਯਾਬ ਮੁਲਕ ਹੈ । ਇਸ ਨੂੰ ਇਸੇ ਤਰ੍ਹਾਂ ਮਜਬੂਤ ਰੱਖਣ ਲਈ ਸਰਕਾਰ ਵਲੋਂ ਜਿੱਥੇ ਸਖਤ ਕਾਨੂੰਨ ਹਨ ਉੱਥੇ ਲੋਕਾਂ ਨੂੰ ਆਪਸ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵੱਖ ਵੱਖ ਸਮਿਆਂ ਤੇ ਬਹੁ-ਸਭਿਆਚਾਰਕ ਪ੍ਰੋਗਰਾਮ ਵੀ ਲਗਾਤਾਰਤਾ ਨਾਲ ਕਰਾਏ ਜਾਂਦੇ ਹਨ।

ਇਸੇ ਲੜੀ ਤਹਿਤ ਕੱਲ੍ਹ ਫੈਡਰਲ ਵੇਅ ਸਿਆਟਲ ਵਿਖੇ ਇੱਕ ਮੇਲਾ ਕਰਵਾਇਆ ਗਿਆ ਜਿਸ ਵਿਚ ਖ਼ਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਸਿਆਟਲ ਵਾਸ਼ਿੰਗਟਨ ਵਲੋਂ ਵੀ ਲੋਕਾਂ ਨੂੰ ਦਸਤਾਰ ਸਜਾਉਣ ਅਤੇ ਸਿੱਖ ਧਰਮ ਬਾਰੇ ਹੋਰ ਜਾਣਕਾਰੀ ਦੇਣ ਲਈ ਆਪਣਾ ਸਟਾਲ ਲਾਇਆ ਗਿਆ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਦਸਤਾਰਾਂ ਸਜਾਈਆਂ ਗਈਆਂ । ਜਿਸ ਦੇ ਕੁੱਝ ਹਿੱਸੇ ਦਾ ਆਪ ਜੀ ਨੂੰ ਸਿੱਧਾ ਪ੍ਰਸਾਰਣ ਵਿਖਾਇਆ ਗਿਆ ਸੀ।

ਜਾਣਕਾਰ ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਇਸ ਵਾਰ ਮੇਲੇ ਵਿਚ ਰੌਣਕ ਕਾਫੀ ਘੱਟ ਸੀ ਜਿਸ ਦਾ ਮੁੱਖ ਕਾਰਨ ਪਿਛਲੇ ਦੋ ਹਫਤਿਆਂ ਵਿਚ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਅਸਰ ਦੱਸਿਆ ਜਾ ਰਿਹਾ ਹੈ।

ਕਾਰਨ ਜੋ ਵੀ ਮਰਜ਼ੀ ਹੋਣ ਪਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆਪਣੇ ਆਪਣੇ ਢੰਗ ਨਾਲ ਇਹ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਾਫੀ ਉਤਸ਼ਾਹਿਤ ਸਨ। ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਭੰਗੜੇ ( ਡਾਂਨਸ) ਅਤੇ ਗੀਤ ਪੇਸ਼ ਕੀਤੇ ਜਿਸ ਦਾ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ।

© 2011 | All rights reserved | Terms & Conditions